|
ਮੁੱਖ ਚੋਣ ਅਫਸਰ
|
ਮੁੱਖ ਚੋਣ ਅਫਸਰ
|
|
ਜਾਣਕਾਰੀ ਸ਼ਕਤੀ ਹੈ ਅਤੇ ਆਮ ਜਨਤਾ ਲਈ ਜਾਣਕਾਰੀ ਤੱਕ ਸੌਖੀ ਪਹੁੰਚ ਹੀ ਲੋਕ ਰਾਜ ਦੀ ਕੂੰਜੀ ਹੈ । ਭਾਰਤ ਚੋਣ ਕਮਿਸ਼ਨ,
ਸਾਰੇ ਰਾਜਾਂ ਦੇ ਮੁੱਖ ਚੋਣ ਅਫਸਰਾਂ ਦੀ ਵੈਬ ਸਾਈਟ ਬਣਵਾ ਕੇ, ਰਿਵਾਇਤੀ ਤਰੀਕੇ ਤੋਂ ਛੁਟਕਾਰਾ ਪਾਉਣ ਅਤੇ ਵੱਧ ਤੋਂ ਵੱਧ ਪਾਰਦਰਸ਼ੀ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ।
ਇਸ ਉਪਰਾਲੇ ਦੀ ਸ਼ੁਰੂਆਤ ਇਸ ਵੈਬ ਸਾਈਟ ਤੇ ਵਿਧਾਨ ਸਭਾ ਹਲਕਿਆਂ ਦੇ ਭਾਗਾਂ ਦਾ ਵੇਰਵਾ,
ਵੋਟਰ ਸੂਚੀਆਂ ਦੀ ਜਾਣਕਾਰੀ ਜੋ ਕਿ ਪੀ.ਡੀ.ਐਫ ਫਾਰਮੇਟ ਅਤੇ ਡਾਟਾ ਬੇਸ ਵਿੱਚ ਦੇ ਕੇ ਕੀਤੀ ਹੈ, ਤਾਂ ਜੋ ਪੰਜਾਬ ਦਾ ਹਰ ਨਾਗਰਿਕ ਆਪਣਾ ਨਾਂ ਅਤੇ ਵੋਟ ਪਾਉਣ ਦੇ ਸਥਾਨ ਦੇ ਵੇਰਵੇ ਦੀ ਜਾਣਕਾਰੀ ਲੈ ਸਕੇ।
ਵੈਬ ਸਾਈਟ ਤੇ ਪੂਰੀ ਵੋਟਰ ਸੂਚੀ ਵਿੱਚੋਂ ਆਪਣਾ ਨਾਂ ਅਤੇ ਪੋਲਿੰਗ ਸਟੇਸ਼ਨ ਲੱਭਣ ਲਈ “ਸਰਚ ਫੈਸੀਲਿਟੀ” ਵੀ ਉਪਲੱਬਧ ਹੈ । ਪਹਿਲਾਂ ਹੋਈਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਉਪਲੱਬਧ ਹਨ।
ਅਸੀ ਇਸ ਵਿਧੀ ਨੂੰ ਪਾਰਦਰਸ਼ੀ ਅਤੇ ਸਾਫ ਸੁਥਰਾ ਬਣਾਉਣ ਲਈ ਪੰਜਾਬ ਦੇ ਨਾਗਰਿਕਾਂ ਕੋਲੋਂ ਵੱਧ ਤੋਂ ਵੱਧ ਯੋਗਦਾਨ ਵੀ ਚਾਹੁੰਦੇ ਹਾਂ।
ਅਸੀ ਇਸ ਸਾਰੇ ਢਾਂਚੇ ਨੂੰ ਹੋਰ ਚੰਗਾ ਅਤੇ ਆਮ ਜਨਤਾ ਦੀਆਂ ਉਮੀਦਾਂ ਤੇ ਪੂਰਾ ਉਤਰਨ ਲਈ ਆਪਣੇ ਸੁਝਾਅ ਭੇਜਣ ਦੀ ਵੀ ਬੇਨਤੀ ਕਰਦੇ ਹਾਂ।
|
|
|
|
|
|
|
|