ਮੁੱਖ ਚੋਣ ਅਫਸਰ ਪੰਜਾਬ ਦੀ ਦਫਤਰੀ ਵੈਬ ਸਾਈਟ ਤੇ ਆਪ ਜੀ ਦਾ ਸਵਾਗਤ ਹੈ
Skip Navigation Linksਮੁੱਖ ਸਫਾ : ਆਮ ਸਵਾਲ

 

ਆਮ ਸਵਾਲ

  ਪੰਨਾ –| 1 | 2 3

ਪ੍ਰ.1

ਮੈਂ ਹਾਲ ਹੀ ਆਪਣਾ ਘਰ ਬਦਲਿਆ ਹੈ। ਮੈਨੂੰ ਨਵੀਂ ਥਾਂ ਤੇ ਆਪਣਾ ਨਾਂ ਦਰਜ ਕਰਾਉਣ ਲਈ ਅਤੇ ਪੁਰਾਣੀ ਰਿਹਾਇਸ਼ ਤੋਂ ਆਪਣਾ ਨਾਮ ਕਟਾਉਣ ਲਈ ਕੀ ਕਰਨਾ ਚਾਹੀਦਾ ਹੈ ?

ਉੱਤਰ

ਜੇਕਰ ਤੁਹਾਡੀ ਰਿਹਾਇਸ਼ ਉਸੀ ਹਲਕੇ ਵਿੱਚ ਹੈ ਤਾਂ ਤੁਸੀ ਫਾਰਮ 8 ਭਰੋ। ਜੇਕਰ ਨਹੀ, ਤਾਂ ਫਾਰਮ-6 ਭਰਕੇ ਆਪਣੀ ਨਵੀਂ ਰਿਹਾਇਸ਼ ਦੇ ਖੇਤਰ ਦੇ ਚੋਣ ਰਜਿਸਟਰਾਰ ਕੋਲ ਜਮ੍ਹਾਂ ਕਰਵਾਓ।

ਪ੍ਰ.2

ਮੈਂ ਹਾਲ ਹੀ ਆਪਣਾ ਘਰ ਬਦਲਿਆ ਹੈ । ਮੇਰੇ ਕੋਲ ਪੁਰਾਣੇ ਰਿਹਾਇਸ਼ੀ ਪਤੇ ਦਾ ਫੋਟੋ ਸ਼ਨਾਖਤੀ ਕਾਰਡ ਹੈ । ਕੀ ਮੈਂ ਨਵੇਂ ਪਤੇ ਦਾ ਕਾਰਡ ਲੈ ਸਕਦਾ ਹਾਂ ?

ਉੱਤਰ

ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀ ਆਪਣੇ ਆਪ ਨੂੰ ਵੋਟਰ ਸੂਚੀ ਵਿੱਚ ਸਬੰਧਿਤ ਹਲਕੇ ਵਿੱਚ ਦਰਜ਼ ਕਰਵਾਇਆ ਹੈ ਜਿਥੇ ਤੁਸੀ ਹੁਣ ਰਹਿ ਰਹੇ ਹੋ ਦਰਜ਼ ਕਰਵਾਉਣ ਦਾ ਤਰੀਕਾ ਉੱਤਰ ਨੰ. 1 ਵਿੱਚ ਦੱਸਿਆ ਗਿਆ ਹੈ ।ਪਹਿਲਾਂ ਬਣੇ ਸ਼ਨਾਖਤੀ ਕਾਰਡ ਦੇ ਪਿਛਲੇ ਪਾਸੇ ਨਵਾਂ ਪਤਾ ਦਰਜ ਕਰ ਦਿੱਤਾ ਜਾਵੇਗਾ ।

ਪ੍ਰ.3

ਮੇਰੇ ਪੁਰਾਣੇ ਸ਼ਨਾਖਤੀ ਕਾਰਡ ਵਿੱਚ ਗਲਤੀਆਂ ਹਨ। ਗਲਤੀਆਂ ਠੀਕ ਕਰਵਾ ਕੇ ਮੈਂ ਨਵਾਂ ਸ਼ਨਾਖਤੀ ਕਾਰਡ ਬਣਵਾਉਣਾ ਚਾਹੁੰਦਾ ਹਾਂ। ਇਸ ਦਾ ਕੀ ਤਰੀਕਾ ਹੈ ?

ਉੱਤਰ

ਤੁਸੀ ਆਪਣਾ ਸ਼ਨਾਖਤੀ ਕਾਰਡ ਚੋਣ ਰਜਿਸਟਰਾਰ ਦੇ ਦਫਤਰ ਵਿੱਚ ਜਮ੍ਹਾਂ ਕਰਵਾ ਕੇ ਜਾਂ ਫੋਟੋਗ੍ਰਾਫੀ ਸੈਂਟਰ ਤੇ ਜਦੋਂ ਫੋਟੋ ਸ਼ਨਾਖਤੀ ਕਾਰਡ ਬਣਾਉਣ ਦਾ ਕੰਮ ਸ਼ੁਰੂ ਹੋਵੇ, ਬਣਾ ਸਕਦੇ ਹੋ।

ਪ੍ਰ.4

ਮੇਰੇ ਕੋਲ ਰਾਸ਼ਨ ਕਾਰਡ ਨਹੀ ਹੈ, ਕੀ ਮੈਂ ਰਾਸ਼ਨ ਕਾਰਡ ਤੋਂ ਬਿਨ੍ਹਾਂ ਆਪਣਾ ਨਾਂ ਦਰਜ ਕਰਵਾ ਸਕਦਾ ਹਾਂ ? ਮੈਂ ਆਪਣੀ ਰਿਹਾਇਸ਼ ਨੂੰ ਸਾਬਤ ਕਰਨ ਲਈ ਹੋਰ ਕਿਹਡ਼ੇ ਦਸਤਾਵੇਜ਼ ਦਿਖਾ ਸਕਦਾ ਹਾਂ ?

ਉੱਤਰ

ਰਾਸ਼ਨ ਕਾਰਡ ਜਰੂਰੀ ਨਹੀ ਹੈ, ਤੁਸੀ ਰਿਹਾਇਸ਼ ਨੂੰ ਸਾਬਤ ਕਰਨ ਲਈ ਇਨ੍ਹਾਂ ਵਿੱਚੋਂ ਕਿਸੇ ਨੂੰ ਦਿਖਾ ਸਕਦੇ ਹੋ ਜਿਵੇਂ ਕਿ ਪਾਸਪੋਰਟ, ਬੈਂਕ ਪਾਸ ਬੁਕ, ਡਰਾਇਵਿੰਗ ਲਾਈਸੈਂਸ ਆਦਿ ਜਾਂ ਕੋਈ ਵੀ ਸਰਕਾਰੀ ਦਸਤਾਵੇਜ਼ ਹੋਵੇ ਜਿਸਦੀ ਸਹੂਲੀਅਤ ਨਾਲ ਤੁਹਾਡੀ ਨਾਮਜ਼ਦਗੀ ਦਾ ਕੰਮ ਹੋ ਸਕੇ।

ਪ੍ਰ.5

ਮੈਂ ਇੱਕ ਕਿਰਾਏਦਾਰ ਹਾਂ ਅਤੇ ਮੇਰੇ ਮਕਾਨ ਮਾਲਕ ਮੇਰਾ ਨਾਮ ਦਰਜ ਕਰਾਉਣਾ ਨਹੀ ਚਾਹੁੰਦੇ, ਮੈਂ ਆਪਣਾਂ ਨਾਮ ਵੋਟਰ ਸੂਚੀ ਵਿੱਚ ਕਿਵੇਂ ਦਰਜ਼ ਕਰਾਵਾਂ ?

ਉੱਤਰ

ਵੋਟਰ ਸੂਚੀ ਵਿੱਚ ਨਾਮ ਦਰਜ ਕਰਾਉਣਾ ਤੁਹਾਡਾ ਜਨਮ ਸਿੱਧ ਅਧਿਕਾਰ ਹੈ । ਚੋਣ ਰਜਿਸਟਰਾਰ ਦੇ ਦਫਤਰ ਵਿੱਚ ਆਪਣੇ ਏਰੀਏ ਦੀ ਵੋਟਰ ਸੂਚੀ ਦੇਖੋ। ਜੇਕਰ ਤੁਹਾਡਾ ਨਾਮ ਉਸ ਵਿੱਚ ਨਹੀ ਹੈ ਤਾਂ ਫਾਰਮ-6 ਭਰਕੇ ਚੋਣ ਰਜਿਸਟਰਾਰ ਦੇ ਕੋਲ ਜਮ੍ਹਾਂ ਕਰਵਾਓ।

ਪ੍ਰ.6

ਮੈਂ ਹਾਲ ਹੀ ਵਿੱਚ ਆਪਣੀ ਰਿਹਾਇਸ ਕਿਸੇ ਹੋਰ ਰਾਜ ਤੋਂ ਪੰਜਾਬ ਵਿੱਚ ਬਦਲੀ ਹੈ ਜਿੱਥੇ ਮੇਰਾ ਨਾਂ ਵੋਟਰ ਸੂਚੀ ਵਿੱਚ ਸੀ । ਮੈਨੂੰ ਪਿਛਲੇ ਰਿਹਾਇਸ਼ੀ ਸਥਾਨ ਦਾ ਸ਼ਨਾਖਤੀ ਕਾਰਡ ਵੀ ਮਿਲਿਆ ਹੋਇਆ ਹੈ । ਮੈਂ ਨਵੇਂ ਪਤੇ ਤੇ ਸ਼ਨਾਖਤੀ ਕਾਰਡ ਕਿਵੇਂ ਲੈ ਸਕਦਾ ਹਾਂ ਅਤੇ ਪੁਰਾਣੇ ਸ਼ਨਾਖਤੀ ਕਾਰਡ ਨੂੰ ਮੈਂ ਕੀ ਕਰਾਂ ?

ਉੱਤਰ

ਕਿਰਪਾ ਕਰਕੇ ਪੁਰਾਣੇ ਪਤੇ ਤੋਂ ਪਹਿਲਾ ਨਾਮ ਕਟਵਾਓ ਜਿਸਦੀ ਸਹੂਲੀਅਤ ਨਾਲ ਪੰਜਾਬ ਵਿੱਚ ਤੁਹਾਡੀ ਨਾਮਜ਼ਦਗੀ ਹੋ ਸਕੇ। ਉਸ ਉਪਰੰਤ ਨਾਮਜ਼ਦਗੀ ਲਈ ਫਾਰਮ -6 ਭਰੋ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਦੇ ਦਫਤਰ ਵਿੱਚ ਨਾਮ ਕਟਵਾਉਣ ਦੇ ਪ੍ਰਮਾਣ ਪੱਤਰ ਦੇ ਨਾਲ ਜਮ੍ਹਾਂ ਕਰਵਾਓ। ਤੁਹਾਡਾ ਪਤਾ ਸ਼ਨਾਖਤੀ ਕਾਰਡ ਦੇ ਪਿਛਲੇ ਪਾਸੇ ਬਦਲ ਕੇ ਲਿਖ ਦਿੱਤਾ ਜਾਵੇਗਾ ਅਤੇ ਉਹੀ ਕਾਰਡ ਫਿਰ ਤੋਂ ਜਾਇਜ਼ ਹੋਵੇਗਾ ।

ਪ੍ਰ.7

ਮੇਰੀ ਉਮਰ ਮਿਤੀ 01.01.2004 ਨੂੰ 18 ਵਰ੍ਹੇ ਦੀ ਹੋ ਗਈ ਹੈ । ਮੈਨੂੰ ਨਾਮ ਦਰਜ ਕਰਵਾਉਣ ਲਈ ਕਿਹਡ਼ਾ ਸਬੂਤ ਦਿਖਾਉਣਾ ਪਵੇਗਾ ?

ਉੱਤਰ

ਤੁਸੀ ਸਬੂਤ ਵਜ਼ੋ ਜਨਮ ਮਿਤੀ ਸਰਟੀਫਿਕੇਟ ਜਿਹਡ਼ਾ ਕਿਸੀ ਤਸਦੀਕਸ਼ੁਦਾ ਏਜੰਸੀ ਵੱਲੋਂ ਮਿਲਿਆ ਹੋਵੇ ਜਮ੍ਹਾ ਕਰਵਾ ਸਕਦੇ ਹੋ। (ਪਾਸਪੋਰਟ, ਮੈਟ੍ਰਿਕ ਦਾ ਸਰਟੀਫਿਕੇਟ, ਜਨਮ ਮਿਤੀ ਦਾ ਸਰਟੀਫਿਕੇਟ ਆਦਿ ।)

ਪ੍ਰ.8

ਜਦੋਂ ਮੈਂ ਫਾਰਮ-4 ਭਰਾਂ ਤਾਂ ਕੀ ਫਾਰਮ-4 ਨਾਲ ਮੈਨੂੰ ਆਪਣੀ ਰਿਹਾਇਸ਼ ਦਾ ਸਬੂਤ ਨੱਥੀ ਕਰਨਾ ਪਵੇਗਾ ?

ਉੱਤਰ

ਇਹ ਜਰੂਰੀ ਨਹੀ ਹੈ ਪਰੰਤੂ ਜੇ ਤੁਸੀ ਇਹ ਸਬੂਤ ਨਾਲ ਨੱਥੀ ਕਰ ਦਿੰਦੇ ਹੋ ਤਾਂ ਇਹ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦੀ ਵੈਰੀਫਿਕੇਸ਼ਨ ਜਲਦੀ ਕਰਨ ਲਈ ਮੁੱਢਲੀ ਮੱਦਦ ਹੋਵੇਗੀ ।

ਪ੍ਰ.9

ਸ਼ਨਾਖਤੀ ਕਾਰਡ ਕਦੋਂ ਬਣਾਇਆ ਜਾ ਸਕਦਾ ਹੈ ?

ਉੱਤਰ

ਫੋਟੋ ਸ਼ਨਾਖਤੀ ਕਾਰਡ ਬਣਾਉਣ ਲਈ ਸਮੇਂ ਸਮੇਂ ਸਿਰ ਵਿਸ਼ੇਸ਼ ਮੁਹਿੰਮ ਚਲਾਈ ਜਾਂਦਾ ਹੈ । ਇਸਦੀ ਸੂਚਨਾਂ ਨਾਮਿਤ ਜਗ੍ਹਾ ਅਖਬਾਰਾਂ ਦੁਆਰਾ ਛਪਦੀ ਹੈ ।

ਪ੍ਰ.10

ਘਰ ਘਰ ਜਾਕੇ ਪਡ਼ਤਾਲ ਕਰਨ ਵਾਲੀ ਟੀਮ ਮੇਰੇ ਘਰ ਆਈ ਅਤੇ ਸਾਰੀ ਸੂਚਨਾ ਲਈ। ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਮੇਰਾ ਨਾਮ ਵੋਟਰ ਸੂਚੀ ਵਿੱਚ ਦਰਜ਼ ਹੋ ਗਿਆ ਹੈ ?

ਉੱਤਰ

ਉਸ ਟੀਮ ਨੇ ਤੂਹਾਨੂੰ ਜ਼ਰੂਰ ਕੋਈ ਨਾਮ ਦਰਜ ਕਰਨ ਦੀ ਰਸੀਦ ਦਿੱਤੀ ਹੋਵੇਗੀ । ਤੁਸੀ ਆਪਣਾ ਨਾਮ ਮੁੱਢਲੀ ਪ੍ਰਕਾਸ਼ਨਾ ਸੂਚੀ ਵਿੱਚ ਦੇਖ ਸਕਦੇ ਹੋ। ਜੋ ਕਿ ਚੋਣ ਰਜਿਸਟ੍ਰਾਰ ਦੇ ਦਫਤਰ ਵਿੱਚ ਮਿਲ ਸਕੇਗੀ।

¦ਉਪਰ                                                                                                                                                       ਪੰਨਾ – | 1 | 2 3

ਵਿਜ਼ਟਰ ਨੰਬਰ:-4582309                                                                                                               
View Website in English
ਮੁੱਖ ਸਫਾ | ਮੁੱਖ ਚੋਣ ਅਫਸਰ | ਅਦਾਰਾ | ਵੋਟਰ ਸੂਚੀ | ਚੋਣ | ਫਾਰਮ | ਪ੍ਰਕਿਰਿਆ | ਆਮ ਸਵਾਲ | ਸਥਾਨਕ ਝਲਕ | ਨਾਗਰਿਕਤਾ ਜਾਣਕਾਰੀ | ਸੰਪਰਕ ਕਰੋ | ਆਰ.ਟੀ.ਆਈ|
ਸਾਰੇ ਹੱਕ © 2018 ਦਫਤਰ, ਮੁੱਖ ਚੋਣ ਅਫਸਰ, ਪੰਜਾਬ ਕੋਲ ਰਾਖਵੇਂ ਹਨ। ਪ੍ਰਕਾਸ਼ਿਤ :ਤਕਨੀਕੀ ਵਿਭਾਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗਡ਼੍ਹ