ਮੁੱਖ ਚੋਣ ਅਫਸਰ ਪੰਜਾਬ ਦੀ ਦਫਤਰੀ ਵੈਬ ਸਾਈਟ ਤੇ ਆਪ ਜੀ ਦਾ ਸਵਾਗਤ ਹੈ
ਚੋਣ ਸਬੰਧੀ ਜਾਣਕਾਰੀ

ਲੋਕ ਸਭਾ

ਲੋਕ ਸਭਾ ਦੇ 545 ਮੈਂਬਰ ਹਨ, 530 ਮੈਂਬਰ ਰਾਜਾਂ, 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ 2 ਮੈਂਬਰ ਐਂਗਲੋ ਇੰਡੀਅਨ ਕਮਿਊਨਟੀ ਦੇ ਪ੍ਰਤੀਨਿਧੀ ਹੁੰਦੇ ਹਨ। ਕੁੱਝ ਸੀਟਾਂ ਅਨੁਸੂਚਿਤ ਜਾਤੀ ਅਤੇ ਪਛਡ਼ੀ ਸ਼੍ਰੇਣੀ ਲਈ ਰਾਖਵੀਆਂ ਹਨ।

        ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਜੋ ਸਿੱਧੇ ਤੌਰ ਤੇ ਜਨਤਾ ਦੁਆਰਾ ਬ੍ਰਹਿਮੰਡ ਬਾਲਗ ਸ਼ਕਤੀ ਅਨੁਸਾਰ ਚੁਣੇ ਜਾਂਦੇ ਹਨ। ਹਰ ਇੱਕ ਨਾਗਰਿਕ ਜੋ 18 ਸਾਲ ਤੋਂ ਵੱਧ ਹੈ, ਬਿਨ੍ਹਾਂ ਕਿਸੇ ਲਿੰਗ, ਜਾਤੀ ਧਰਮ ਜਾਂ ਭੇਦ ਦੇ ਜੋ ਹੋਰ ਕਿਸੇ ਕਾਰਣ ਅਯੋਗ ਨਾ ਹੋਵੇ, ਵੋਟ ਪਾਉਣ ਦੇ ਯੋਗ ਹੈ। ਪੰਜਾਬ ਰਾਜ ਵਿੱਚ 13 ਪਾਰਲੀਮੈਂਟਰੀ ਹਲਕੇ (ਹਰੇਕ ਵਿੱਚ 9 ਅਸੈਬਲੀ ਚੋਣ ਹਲਕੇ) ਹਨ। ਜਿਨ੍ਹਾਂ ਵਿੱਚ 4 ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ ਹਨ।

ਰਾਜ ਸਭਾ

        ਰਾਜ ਸਭਾ ਲੋਕ ਸਭਾ ਦਾ ਅਪਰ ਹਾਉਸ ਹੈ । ਇਸ ਵਿੱਚ 250 ਤੱਕ ਮੈਂਬਰ ਹੋ ਸਕਦੇ ਹਨ। 12 ਮੈਂਬਰ ਜੋ ਕਿ ਕਲਾ, ਸਾਹਿਤ, ਵਿਗਿਆਨ ਸਮਾਜਿਕ ਸੇਵਾਵਾਂ ਵਿੱਚ ਮਾਹਿਰ ਹੁੰਦੇ ਹਨ ਦੀ ਨਾਮਜਦਗੀ ਰਾਸ਼ਟਰਪਤੀ ਦੁਆਰਾ ਹੁੰਦੀ ਹੈ । ਬਾਕੀ ਦੇ ਮੈਂਬਰਾਂ ਦੀ ਚੋਣ ਰਾਜਾਂ ਦੀ ਵਿਧਾਨ ਸਭਾ ਦੁਆਰਾ ਕੀਤੀ ਜਾਂਦੀ ਹੈ । ਰਾਜ ਸਭਾ ਦੇ ਮੈਂਬਰਾਂ ਦੀ ਮਿਆਦ 6 ਸਾਲ ਹੁੰਦੀ ਹੈ । ਇੱਕ ਤਿਹਾਈ ਮੈਂਬਰ ਹਰ ਦੋ ਸਾਲ ਬਾਅਦ ਚੁਣੇ ਜਾਂਦੇ ਹਨ । ਰਾਜ ਸਭਾ ਦਾ ਇਜਲਾਸ ਲਗਾਤਾਰ ਹੁੰਦਾ ਹੈ। ਰਾਜ ਸਭਾ ਕਦੇ ਭੰਗ ਨਹੀ ਹੁੰਦੀ । ਰਾਜ ਸਭਾ ਲੋਕ ਸਭਾ ਨਾਲ ਵਿਧਾਨਿਕ ਸ਼ਕਤੀਆਂ ਅਦਾਨ ਪ੍ਰਦਾਨ ਕਰਦੀ ਹੈ । ਲੋਕ ਸਭਾ ਨੂੰ ਸਪਲਾਈ ਦੇ ਖੇਤਰ ਵਿੱਚ ਰਾਜ ਸਭਾ ਤੋਂ ਵੱਧ ਅਧਿਕਾਰ ਪ੍ਰਾਪਤ ਹੈ । ਦੋਨਾਂ ਸਭਾ ਦੇ ਮੱਤਭੇਦ ਤੇ ਦੋਨਾਂ ਸਭਾ ਦੀ ਬੈਠਕ ਹੁੰਦੀ ਹੈ ਪਰ ਲੋਕ ਸਭਾ ਦੇ ਮੈਂਬਰ ਦੁਗਣੇ ਹੋਣ ਕਰਕੇ ਰਾਜ ਸਭਾ ਨੂੰ ਸਾਂਝੇ ਇਜਲਾਸ ਵਿੱਚ ਵੀਟੋ ਸ਼ਕਤੀ ਪ੍ਰਾਪਤ ਹੈ । ਭਾਰਤ ਦੇ ਉਪ-ਰਾਸ਼ਟਰਪਤੀ ਰਾਜ ਸਭਾ ਦੇ ਸਭਾਪਤੀ ਹੁੰਦੇ ਹਨ ਅਤੇ ਉਪ-ਸਭਾਪਤੀ ਜੋ ਕਿ ਰਾਜ ਸਭਾ ਦੇ ਮੈਂਬਰਾਂ ਵਿੱਚੋ ਹੀ ਚੁਣਿਆ ਜਾਂਦਾ ਹੈ ਸਭਾਪਤੀ ਦੀ ਗੈਰ ਹਾਜਰੀ ਵਿੱਚ ਰੋਜਮਰਰਾ ਦੇ ਕੰਮ ਦੇਖਦਾ ਹੈ। ਰਾਜ ਸਭਾ ਵਿੱਚ ਪੰਜਾਬ ਦੇ ਸੱਤ ਮੈਂਬਰ ਹਨ।

ਵਿਧਾਨ ਸਭਾ

        ਵਿਧਾਨ ਸਭਾ ਲੈਜਿਸਲੇਟਿਵ ਚੋਣ ਨਾਲ ਵੀ ਜਾਣੀ ਜਾਂਦੀ ਹੈ । ਵਿਧਾਨ ਸਭਾ ਦੇ ਮੈਂਬਰ ਸਿੱਧੇ ਤੋਰ ਤੇ ਜਨਤਾ ਦੁਆਰਾ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਹਨ ਜੋ ਕਿ ਉਸ ਰਾਜ ਦੇ ਬਾਲਗ ਨਾਗਰਿਕ ਵੋਟਾਂ ਨਾਲ ਚੁਣਦੇ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇਸਦਾ ਆਕਾਰ 500 ਮੈਂਬਰਾਂ ਤੋਂ ਵੱਧ ਅਤੇ 60 ਮੈਂਬਰਾਂ ਤੋਂ ਘੱਟ ਨਹੀ ਹੋਣਾ ਚਾਹਿਦਾ। ਪਰ ਫਿਰ ਵੀ, ਇਹ ਪਾਰਲੀਮੈਂਟ ਐਕਟ ਅਨੁਸਾਰ ਗੋਆ, ਸਿਕਮ ਅਤੇ ਮਿਜ਼ੋਰਮ ਵਿੱਚ 60 ਤੋਂ ਘੱਟ ਹੋ ਸਕਦਾ ਹੈ । ਪੰਜਾਬ ਰਾਜ ਵਿੱਚ 117 ਅਸੈਂਬਲੀ ਚੋਣ ਹਲਕੇ ਹਨ, ਜਿਨ੍ਹਾਂ ਵਿੱਚ 34 ਚੋਣ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇ ਹਨ।

ਵਿਜ਼ਟਰ ਨੰਬਰ:-1001117                                                                                                               
View Website in English
ਮੁੱਖ ਸਫਾ | ਮੁੱਖ ਚੋਣ ਅਫਸਰ | ਅਦਾਰਾ | ਵੋਟਰ ਸੂਚੀ | ਚੋਣ | ਫਾਰਮ | ਪ੍ਰਕਿਰਿਆ | ਆਮ ਸਵਾਲ | ਸਥਾਨਕ ਝਲਕ | ਨਾਗਰਿਕਤਾ ਜਾਣਕਾਰੀ | ਸੰਪਰਕ ਕਰੋ | ਆਰ.ਟੀ.ਆਈ|
ਸਾਰੇ ਹੱਕ © 2018 ਦਫਤਰ, ਮੁੱਖ ਚੋਣ ਅਫਸਰ, ਪੰਜਾਬ ਕੋਲ ਰਾਖਵੇਂ ਹਨ। ਪ੍ਰਕਾਸ਼ਿਤ :ਤਕਨੀਕੀ ਵਿਭਾਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗਡ਼੍ਹ